Thursday, 20 July 2017

ਤੀਜੇ ਵਿਦਿਅਕ ਮੁਕਾਬਲੇ ਹੁਣ 24 ਅਕਤੂਬਰ ਨੂੰ

ਸ਼ਹੀਦ ਗੁਰਦਿਆਲ ਸਿੰਘ ਮੁਠੱਡਾ ਯਾਦਗਾਰੀ ਸੁਸਾਇਟੀ, ਮੁਠੱਡਾ ਕਲਾਂ ਵਲੋਂ ਦੇਸ਼ ਭਗਤ ਯਾਦਗਰ ਕਮੇਟੀ, ਜਲੰਧਰ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਟਸ ਫੈਡਰੇਸ਼ਨ ਦੇ ਸਹਿਯੋਗ ਨਾਲ ਇਸ ਵਾਰ 21 ਜੁਲਾਈ ਨੂੰ ਕਰਵਾਏ ਜਾਣ ਵਾਲੇ ਤੀਜੇ ਪੁਸਤਕ ਮੁਕਾਬਲੇ  ਇਸ ਵਾਰ 24 ਅਕਤੂਬਰ 2017 ਨੂੰ ਕਰਵਾਏ ਜਾਣਗੇ। ਲੰਘੇ ਸਾਲਾਂ ਦੌਰਾਨ ਗਰਮੀ ਅਤੇ ਹੁੰਮਸ ਦੇ ਮੌਸਮ ਦੌਰਾਨ ਬੱਚਿਆਂ ਨੂੰ ਮੁਕਾਬਲੇ 'ਚ ਭਾਗ ਲੈਣ ਲਈ ਕਾਫੀ ਕਠਿਨਾਈ ਦਾ ਸਾਹਮਣਾ ਕਰਨਾ ਪੈਂਦਾ ਸੀ, ਇਸ ਕਾਰਨ ਇਹ ਮੁਕਾਬਲਾ ਕੁੱਝ ਸਮੇਂ ਲਈ ਅੱਗੇ ਪਾਇਆ ਗਿਆ ਹੈ। ਇਸ ਦੇ ਬਾਕੀ ਵੇਰਵੇ ਮੁਕਾਬਲੇ ਤੋਂ ਕਰੀਬ ਇੱਕ ਮਹੀਨਾ ਪਹਿਲਾ ਜਾਰੀ ਕਰ ਦਿੱਤੇ ਜਾਣਗੇ। ਇਨ੍ਹਾਂ ਮੁਕਾਬਲਿਆਂ ਨੂੰ ਕਰਵਾਉਣ ਲਈ ਬੱਚਿਆਂ ਦੇ ਨਾਲ-ਨਾਲ ਅਧਿਆਪਕ ਮਿੱਤਰਾਂ ਅਤੇ ਹੋਰ ਬਹੁਤ ਸਾਰੇ ਸਹਿਯੋਗੀਆਂ ਦਾ ਬਹੁਤ ਹੀ ਅਹਿਮ ਯੋਗਦਾਨ ਹੁੰਦਾ ਹੈ। ਉਮੀਦ ਹੈ ਕਿ ਤਰੀਕ ਬਦਲਣ 'ਤੇ ਵੀ ਪਹਿਲਾ ਨਾਲੋਂ ਵੱਧ ਸਹਿਯੋਗ ਮਿਲਦਾ ਰਹੇਗਾ।

No comments:

Post a Comment